PUNJABI HAIKUKAR
ਹਰਸ਼ਰਨ ਕੌਰ
ਹਾਇਕੂ
--0--
ਵਿਸਾਖ ਮਾਹ
ਕਣਕ ਸੁਨਹਿਰੀ
ਸ਼ੁਰੂ ਹੈ ਵਾਢੀ
ਚੇਤ ਮਹੀਨਾ
ਬਸੰਤ ਰੁੱਤੇ ਖਿੜੇ
ਚੈਰੀ ਦੇ ਫੁੱਲ
ਨੀਲਾ ਆਕਾਸ਼
ਨੈਣੀਂ ਭਰੇ ਸਾਗਰ
ਹੋਠਾਂ ਤੇ ਤਿਲ
ਰੁੱਖ ਦੇ ਪੱਤੇ
ਰੁਮਕੇ ਜਦ ਪੌਣ
ਠੰਡੀ ਮਿੱਠੀ ਛਾਂ
ਕੁਦਰਤ ਮਾਂ
ਰੁੱਖ ਦੇਵਣ ਖੁਸ਼ੀ
ਖੇੜਾ ਮਾਣਦੀ
ਨਿੰਮ ਦਾ ਰੁੱਖ
ਹੇਠਾਂ ਮੰਜਾ ਡਾਂਹਦੇ
ਬੇਬੇ ਤੇ ਬਾਪੂ
ਸੰਨ ਚੁਰਾਸੀ
ਜਖਮ ਨੇ ਰਿਸਦੇ
ਨੈਣਾਂ ਚੋਂ ਹੰਝੂ
ਫਗਣ ਰੁੱਤ
ਚਲੇ ਪੁਰੇ ਦੀ ਹਵਾ
ਮਨ ਪਤੰਗ
ਪ੍ਰੇਮ ਦੀ ਰੁੱਤੇ
ਹਥਾਂ ਵਿੱਚ ਸੁੱਕਿਆ
ਸੂਹਾ ਗੁਲਾਬ
ਮਾਂ ਦੀ ਝਿੜਕ
ਤਰਸਦਾ ਹੈ ਮਨ
ਅੰਬਰੀਂ ਤਾਰਾ
---00---
~ ਹਰਸ਼ਰਨ ਕੌਰ
कोई टिप्पणी नहीं:
एक टिप्पणी भेजें